ਅੱਜ , ਪਰਦੀਪ ਸਿੰਘ ਅਤੇ ਹੋਰ ਸਾਥੀਆਂ ਨਾਲ ਖਿਜ਼ਰਾਬਾਦ ਦੀ ਗੁਰੂ ਛੋਹ ਧਰਤੀ ਤੇ ਹੋਲੇ ਮੁਹੱਲੇ ਦੇ ਸਮਾਗਮ ਵਿਚ ਹਾਜਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਪਿਛਲੀ ਦਿਨੀਂ ਨੌਜਵਾਨਾਂ ਨੇ ਦਸਤਾਰ ਮੁਕਾਬਲੇ ਕਰਵਾਏ ਸੀ ।
ਮਿਸਲ ਸਤਲੁਜ ਵਲੋਂ ਦਸਤਾਰ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡਣ ਦਾ ਮਾਣ ਪ੍ਰਾਪਤ ਕੀਤਾ ।
ਅੱਜ ਜਦੋਂ ਪਦਾਰਥਵਾਦ ਅਤੇ ਆਧੁਨਿਕ ਸ਼ਹਿਰੀਕਰਨ ਸਾਡੀਆਂ ਰਿਵਾਇਤਾਂ ਅਤੇ ਧਰਮ ਨੂੰ ਖਤਮ ਕਰ ਰਹੇ ਆ ਤਾਂ ਇਹੋ ਜਿਹੇ ਹੰਬਲੇ ਇੱਕ ਆਸ ਜਗਾਉਂਦੇ ਆ ।
ਹਰਜੀਤ ਸਿੰਘ ਖਿਜ਼ਰਾਬਾਦ ਅਤੇ ਓਹਨਾਂ ਦੇ ਸਾਥੀਆਂ ਨੇ ਚਾਰ ਬੱਚੇ ਮਿਲਾਏ ਜਿਹੜੇ ਪਿਛਲੇ ਸਾਲ ਤੱਕ ਕੇਸ ਕਤਲ ਕਰਦੇ ਸਨ ਪਰ ਇਹਨਾਂ ਦਸਤਾਰ ਮੁਕਾਬਲਿਆਂ ਤੋਂ ਪ੍ਰੇਰਨਾ ਲੈ ਕੇਸ ਰੱਖ ਸਿੰਘ ਸਜ ਗਏ ।
ਹਰਜੀਤ ਸਿੰਘ , ਦੇਸ ਪੂਆਦ ਨੌਜਵਾਨ ਸਭਾ ਅਤੇ ਨੌਜਵਾਨ ਏਕਤਾ ਕਲੱਬ ਖਿਜ਼ਰਾਬਾਦ ਨੂੰ ਇਹ ਮੁਕਬਲੇ ਕਰਵਉਣ ਲਈ ਲੱਖ ਲੱਖ ਵਧਾਈਆਂ ਅਤੇ ਗੁਰੂ ਮਹਾਰਾਜ ਅੱਗੇ ਵੀ ਇਹਨਾਂ ਤੋਂ ਇਹ ਸੇਵਾ ਲੈਂਦੇ ਰਹਿਣ